5.3 C
Toronto
Wednesday, November 30, 2022

ਮੇਰੇ ’ਤੇ ਨਿਰਪੱਖ ਮੁਕੱਦਮਾ ਚਲਾਓ, ਅਜਮਲ ਕਸਾਬ ਨਾਲ ਵੀ ਅਜਿਹਾ ਕੀਤਾ ਗਿਆ ਸੀ; ਜੇਲ੍ਹ ਵਿੱਚ ਬੰਦ ਮੰਤਰੀ ਨੇ ਅਦਾਲਤ ਨੂੰ ਕਿਹਾ

Must readਨਵੀਂ ਦਿੱਲੀ, 22 ਨਵੰਬਰ

ਈਡੀ ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਕਿ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਮੰਤਰੀ ਸਤੇਂਦਰ ਜੈਨ ਨੂੰ ਵਿਸ਼ੇਸ਼ ਸਹੂਲਤਾਂ ਦਿੱਤੇ ਜਾਣ ਸਬੰਧੀ ਲੀਕ ਹੋਈ ਕਥਿਤ ਵੀਡੀਓ ਵਿੱਚ ਏਜੰਸੀ ਦੀ ਕੋਈ ਭੂਮਿਕਾ ਨਹੀਂ ਹੈ। ਈਡੀ ਨੇ ਇਹ ਗੱਲ ਵਿਸ਼ੇਸ਼ ਜੱਜ ਵਿਕਾਸ ਢੱਲ ਦੀ ਅਦਾਲਤ ਵਿੱਚ ਕਹੀ। ਸੁਣਵਾਈ ਦੌਰਾਨ ਜੈਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਈਡੀ ਦੇ ਜਵਾਬ ਦੀ ਕਾਪੀ ਮੀਡੀਆ ਵਿੱਚ ਸਵੇਰੇ ਲੀਕ ਹੋ ਗਈ ਸੀ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਕਿਹਾ, ”ਮੇਰੇ ‘ਤੇ ਨਿਰਪੱਖ ਮੁਕੱਦਮਾ ਚਲਾਓ। ਇੱਥੋਂ ਤੱਕ ਕਿ ਅਜਮਲ ਕਸਾਬ ਨਾਲ ਵੀ ਅਜਿਹਾ ਕੀਤਾ ਗਿਆ ਸੀ। ਮੈਂ ਯਕੀਨਨ ਉਸ ਤੋਂ ਮਾੜਾ ਨਹੀਂ ਹਾਂ। ਹਰ ਮਿੰਟ ਮੈਂ ਉਨ੍ਹਾਂ (ਈਡੀ) ਦੀਆਂ ਕਾਰਵਾਈਆਂ ਕਾਰਨ ਦੁਖੀ ਹਾਂ।” ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਈਡੀ ਨੇ ਕੁਝ ਵੀ ਲੀਕ ਨਹੀਂ ਕੀਤਾ। ਇਸ ਦੇ ਨਾਲ ਹੀ ਏਜੰਸੀ ਨੇ ਵਧੀਕ ਸੌਲਿਸਟਰ ਜਨਰਲ (ਏਐਸਜੀ) ਐਸ ਵੀ ਰਾਜੂ ਦੇ ਮੌਜੂਦ ਨਾ ਹੋਣ ਦਾ ਹਵਾਲਾ ਦਿੰਦਿਆਂ ਮਾਮਲੇ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ। -ਏਜੰਸੀ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article