5.3 C
Toronto
Wednesday, November 30, 2022

ਤਿਹਾੜ ਜੇਲ੍ਹ ਮਸਾਜ ਵੀਡੀਓ: ਕੇਜਰੀਵਾਲ ਦੇਸ਼ ਤੋਂ ਮੁਆਫ਼ੀ ਮੰਗਣ ਤੇ ਜੈਨ ਨੂੰ ਬਰਖਾਸਤ ਕਰਨ: ਭਾਜਪਾ

Must readਨਵੀਂ ਦਿੱਲੀ, 22 ਨਵੰਬਰ

ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਵਾਉਂਦੇ ਦੀ ਵੀਡੀਓ ਮਾਮਲੇ ਵਿੱਚ ਨਵਾਂ ਵਿਵਾਦ ਛਿੜ ਗਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵੀਡੀਓ ‘ਚ ਨਜ਼ਰ ਆ ਰਿਹਾ ਮਾਲਸ਼ ਕਰਨ ਵਾਲਾ ਵਿਅਕਤੀ ਫਿਜ਼ੀਓਥੈਰੇਪਿਸਟ ਨਹੀਂ ਹੈ, ਸਗੋਂ ਉਹ ਬਲਾਤਕਾਰ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਕੈਦੀ ਹੈ। ਇਹ ਖੁਲਾਸਾ ਹੋਣ ਬਾਅਦ ਭਾਜਪਾ ਨੇ ਆਪ ‘ਤੇ ਨਿਸ਼ਾਨਾ ਸੇਧਦਿਆਂ ਮੰਗ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗਣ ਅਤੇ ਜੇਲ੍ਹ ਵਿੱਚ ਬੰਦ ਮੰਤਰੀ ਸਤੇਂਦਰ ਜੈਨ ਨੂੰ ਅਹੁਦੇ ਤੋਂ ਹਟਾਉਣ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਤਾਜ਼ਾ ਦੋਸ਼ਾਂ ‘ਤੇ ਇਕ ਘੰਟੇ ਦੇ ਅੰਦਰ ਜਵਾਬ ਦੇਣ। ਦੂਜੇ ਪਾਸੇ ‘ਆਪ’ ਨੇਤਾ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਸਿਸੋਦੀਆ, ਜੈਨ ਅਤੇ ਹੋਰ ਸਟਿੰਗ ਅਪਰੇਸ਼ਨਾਂ ਨਾਲ ਜੁੜੇ ਮਾਮਲਿਆਂ ਨੂੰ ਉਛਾਲ ਰਹੀ ਹੈ,ਕਿਉਂਕਿ ਉਸ ਕੋਲ ਦਿੱਲੀ ਨਗਰ ਨਿਗਮ ਚੋਣਾਂ ਨਾਲ ਸਬੰਧਤ ਕੋਈ ਚੋਣ ਮੁੱਦਾ ਨਹੀਂ ਹੈ। -ਪੀਟੀਆਈ

ਲੀਕ ਵੀਡੀਓ ਤੇ ਦਸਤਾਵੇਜ਼ਾਂ ਵਿੱਚ ਏਜੰਸੀ ਦੀ ਕੋਈ ਭੂਮਿਕਾ ਨਹੀਂ’

ਈਡੀ ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਕਿ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਮੰਤਰੀ ਸਤੇਂਦਰ ਜੈਨ ਨੂੰ ਵਿਸ਼ੇਸ਼ ਸਹੂਲਤਾਂ ਦਿੱਤੇ ਜਾਣ ਸਬੰਧੀ ਲੀਕ ਹੋਈ ਕਥਿਤ ਵੀਡੀਓ ਵਿੱਚ ਏਜੰਸੀ ਦੀ ਕੋਈ ਭੂਮਿਕਾ ਨਹੀਂ ਹੈ। ਈਡੀ ਨੇ ਇਹ ਗੱਲ ਵਿਸ਼ੇਸ਼ ਜੱਜ ਵਿਕਾਸ ਢੱਲ ਦੀ ਅਦਾਲਤ ਵਿੱਚ ਕਹੀ। ਸੁਣਵਾਈ ਦੌਰਾਨ ਜੈਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਈਡੀ ਦੇ ਜਵਾਬ ਦੀ ਕਾਪੀ ਮੀਡੀਆ ਵਿੱਚ ਸਵੇਰੇ ਲੀਕ ਹੋ ਗਈ ਸੀ। ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਈਡੀ ਨੇ ਕੁਝ ਵੀ ਲੀਕ ਨਹੀਂ ਕੀਤਾ।

ਇਹ ਖ਼ਬਰ ਕਿਥੋਂ ਲਈ ਗਈ ਹੈ

Latest article