5.3 C
Toronto
Wednesday, November 30, 2022

ਤਾਂਤਰਿਕ ਵੱਲੋਂ ਜੋੜੇ ਦੀ ਬੇਰਹਿਮੀ ਨਾਲ ਹੱਤਿਆ

Must readਜੈਪੁਰ, 23 ਨਵੰਬਰ

ਉਦੈਪੁਰ ਜ਼ਿਲ੍ਹੇ ਦੇ ਕੇਲਾ ਬਾਵੜੀ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਤਾਂਤਰਿਕ ਨੇ ਨਿਰਵਸਤਰ ਜੋੜੇ ਨੂੰ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ‘ਤੇ ਗੂੰਦ (ਸੁਪਰਗਲਿਊ) ਦੀਆਂ 50 ਟਿਊਬਾਂ ਪਾ ਦਿੱਤੀਆਂ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਪੁਲੀਸ ਨੇ 52 ਸਾਲਾ ਤਾਂਤਰਿਕ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਮੁਲਜ਼ਮ ਮੁਤਾਬਕ ਮ੍ਰਿਤਕ ਵਿਅਕਤੀ ਦੇ ਉਸ ਦੀ ਲੜਕੀ ਨਾਲ ਕਥਿਤ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਮ੍ਰਿਤਕਾਂ ਦੀ ਪਛਾਣ ਸਰਕਾਰੀ ਸਕੂਲ ਦੇ ਅਧਿਆਪਕ ਰਾਹੁਲ ਮੀਨਾ (32) ਅਤੇ ਸੋਨੂੰ ਕੰਵਰ (31) ਵਜੋਂ ਹੋਈ ਹੈ। ਉਨ੍ਹਾਂ ਦੀਆਂ ਲਾਸ਼ਾਂ ਗੁਗੁੰਡਾ ਥਾਣੇ ਅਧੀਨ ਪੈਂਦੇ ਕੇਲਾ ਬਾਵੜੀ ਦੇ ਜੰਗਲੀ ਇਲਾਕੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਐੱਸਪੀ ਵਿਕਾਸ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲੀਸ ਨੇ ਹੁਣ ਤੱਕ ਲਗਪਗ 200 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ 50 ਥਾਵਾਂ ਦੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕਰ ਚੁੱਕੀ ਹੈ। ਤਾਂਤਰਿਕ ਦੀ ਪਛਾਣ ਭਲੇਸ਼ ਕੁਮਾਰ ਵਜੋਂ ਹੋਈ ਹੈ। ਉਸ ਨੇ ਦੂਹਰੇ ਹੱਤਿਆ ਕਾਂਡ ਦੀ ਕਥਿਤ ਗੱਲ ਕਬੂਲ ਕੀਤੀ ਹੈ। -ਆਈਏਐੱਨਅੇੱਸ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article