5.3 C
Toronto
Wednesday, November 30, 2022

ਵਰਜੀਨੀਆ: ਵਾਲਮਾਰਟ ਵਿੱਚ ਅੰਨ੍ਹੇਵਾਹ ਗੋਲੀਬਾਰੀ, 7 ਹਲਾਕ

Must readਚੇਸਾਪੀਅਕੇ: ਵਰਜੀਨੀਆ ਦੇ ਵਾਲਮਾਰਟ ‘ਚ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਵਿਅਕਤੀਆਂ ਦੀ ਜਾਨ ਲੈ ਲਈ। ਪੁਲੀਸ ਅਧਿਕਾਰੀ ਲੀਓ ਕੋਸਿੰਸਕੀ ਨੇ ਦੱਸਿਆ ਕਿ ਸਟੋਰ ਹੁਣ ਸੁਰੱਖਿਅਤ ਹੈ ਅਤੇ ਹਮਲਾਵਰ ਵੀ ਮਾਰਿਆ ਗਿਆ ਹੈ। ਉਸ ਸਮੇਂ ਇਕ ਬੰਦੂਕਧਾਰੀ ਨੇ ਅਲ ਪਾਸੋ ‘ਚ ਇਕ ਸਟੋਰ ‘ਤੇ ਮੈਕਸਿਕਨਾਂ ਨੂੰ ਨਿਸ਼ਾਨਾ ਬਣਾਉਂਦਿਆਂ 22 ਲੋਕਾਂ ਨੂੰ ਮਾਰ ਦਿੱਤਾ ਸੀ। ਵਾਲਮਾਰਟ ‘ਚ ਗੋਲੀਬਾਰੀ ਉਸ ਸਮੇਂ ਹੋਈ ਹੈ ਜਦੋਂ ਤਿੰਨ ਦਿਨ ਪਹਿਲਾਂ ਇਕ ਵਿਅਕਤੀ ਨੇ ਕੋਲੋਰਾਡੋ ‘ਚ ਸ਼ਨਿਚਰਵਾਰ ਦੇਰ ਰਾਤ ਸਮਲਿੰਗੀਆਂ ਦੇ ਨਾਈਟ ਕਲੱਬ ‘ਚ ਗੋਲੀਆਂ ਚਲਾ ਦਿੱਤੀਆਂ ਸਨ। ਹਮਲੇ ‘ਚ ਪੰਜ ਵਿਅਕਤੀ ਹਲਾਕ ਤੇ 17 ਜ਼ਖ਼ਮੀ ਹੋਏ ਸਨ। ਕੋਸਿੰਸਕੀ ਨੇ ਕਿਹਾ ਕਿ ਬੰਦੂਕਧਾਰੀ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਏਪੀ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article