-10.3 C
Toronto
Tuesday, January 31, 2023

26/11 ਮੁੰਬਈ ਹਮਲਾ: ਨਿਊਯਾਰਕ ’ਚ ਪਾਕਿਸਤਾਨੀ ਸਫ਼ਾਰਤਖਾਨੇ ਬਾਹਰ ਪ੍ਰਦਰਸ਼ਨ

Must readਨਿਊਯਾਰਕ/ਲੰਡਨ, 27 ਨਵੰਬਰ

ਪਰਵਾਸੀ ਭਾਰਤੀਆਂ ਨੇ 26/11 ਦੇ ਮੁੰਬਈ ਹਮਲੇ ਦੀ 14ਵੀਂ ਬਰਸੀ ਮੌਕੇ ਨਿਊਯਾਰਕ ਵਿੱਚ ਪਾਕਿਸਤਾਨ ਸਫ਼ਾਰਤਖ਼ਾਨੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਇਸ ਹਮਲੇ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਮੰਗ ਕੀਤੀ। ਉਧਰ, ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਵਾਸੀ ਭਾਰਤੀਆਂ ਅਤੇ ਸੀਨੀਅਰ ਸੰਸਦ ਮੈਂਬਰਾਂ ਨੇ 26 ਨਵੰਬਰ 2008 ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਦਰਸ਼ਨੀ ਵੀ ਲਗਾਈ ਗਈ। -ਪੀਟੀਆਈ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article