-10.3 C
Toronto
Tuesday, January 31, 2023

ਐੱਨਡੀਟੀਵੀ ’ਤੇ ਅਡਾਨੀ ਦਾ ਕਬਜ਼ਾ, ਪ੍ਰਣੌਏ ਰਾਏ ਤੇ ਰਾਧਿਕਾ ਰਾਏ ਵੱਲੋਂ ਅਸਤੀਫ਼ਾ

Must readਨਵੀਂ ਦਿੱਲੀ, 29 ਨਵੰਬਰ

ਐੱਨਡੀਟੀਵੀ ‘ਤੇ ਅਡਾਨੀ ਗਰੁੱਪ ਦੇ ਕਬਜ਼ੇ ਮਗਰੋਂ ਮੰਗਲਵਾਰ ਦੇਰ ਰਾਤ ਵਾਪਰੇ ਨਾਟਕੀ ਘਟਨਾਕ੍ਰਮ ਵਿੱਚ ਪ੍ਰਣੌਏ ਰਾਏ ਅਤੇ ਰਾਧਿਕਾ ਰਾਏ ਵੱਲੋਂ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਦਿੱਤੇ ਅਸਤੀਫ਼ੇ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਨਵੇਂ ਬੋਰਡ ਨੇ ਸੰਜੈ ਪੁਗਲੀਆ ਅਤੇ ਸੈਂਥਿਲ ਚੈਂਗਲਵਰਾਇਣ ਨੂੰ ਤੁਰੰਤ ਪ੍ਰਭਾਵ ਤੋਂ ਆਰਆਰਪੀਆਰਐੱਚ ਬੋਰਡ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐੱਨਡੀਟੀਵੀ ਦੀ ਪ੍ਰੋਮੋਟਰ ਫਰਮ ਆਰਆਰਪੀਆਰ ਹੋਲਡਿੰਗ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਇਸ ਨੇ ਆਪਣੀ ਇਕੁਇਟੀ ਪੂੰਜੀ ਦਾ 99.5 ਫ਼ੀਸਦ ਹਿੱਸਾ ਅਡਾਨੀ ਗਰੁੱਪ ਦੀ ਮਲਕੀਅਤ ਵਾਲੇ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਡ (ਵੀਸੀਪੀਐੱਲ) ਨੂੰ ਤਬਦੀਲ ਕਰ ਦਿੱਤਾ ਸੀ। –ਆਈਏਐੱਨਐੱਸ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article