-10.3 C
Toronto
Tuesday, January 31, 2023

ਬ੍ਰਾਜ਼ੀਲ: ਦੰਗਿਆਂ ਦੇ ਦੋਸ਼ ਹੇਠ 1500 ਵਿਅਕਤੀ ਕਾਬੂ; ਬਰਾਸੀਲੀਆ ਦੇ ਗਵਰਨਰ ਨੂੰ ਹਟਾਇਆ

Must read


ਬਰਾਸੀਲੀਆ/ਓਰਲੈਂਡੋ, 10 ਜਨਵਰੀ

ਬ੍ਰਾਜ਼ੀਲ ਦੀ ਰਾਜਧਾਨੀ ‘ਚ ਸਰਕਾਰੀ ਇਮਾਰਤਾਂ ‘ਤੇ ਗਦਰ ਮਚਾਉਣ ਵਾਲੇ ਸਾਬਕਾ ਰਾਸ਼ਟਰਪਤੀ ਜੇ ਬੋਲਸੋਨਾਰੋ ਦੇ 1500 ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਂਜ ਖੁਦ ਬੋਲਸੋਨਾਰੋ ਢਿੱਡ ‘ਚ ਪੀੜ ਕਾਰਨ ਅਮਰੀਕੀ ਸ਼ਹਿਰ ਫਲੋਰਿਡਾ ਦੇ ਹਸਪਤਾਲ ‘ਚ ਦਾਖ਼ਲ ਹੋ ਗਏ ਹਨ। ਬੋਲਸੋਨਾਰੋ ਨੇ ਇਕ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਆਪਣੇ ਸਮਰਥਕਾਂ ਨੂੰ ਨਹੀਂ ਭੜਕਾਇਆ ਅਤੇ ਦੰਗਾਕਾਰੀਆਂ ਨੇ ਹੱਦ ਪਾਰ ਕਰ ਦਿੱਤੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਲੂਲਾ ਡਾ ਸਿਲਵਾ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਸੁਰੱਖਿਆ ‘ਚ ਨਾਕਾਮ ਰਹਿਣ ਲਈ ਬਰਾਸੀਲੀਆ ਦੇ ਗਵਰਨਰ ਨੂੰ 90 ਦਿਨਾਂ ਲਈ ਹਟਾਉਣ ਦੇ ਹੁਕਮ ਦਿੱਤੇ ਹਨ। -ਰਾਇਟਰਜ਼

ਇਹ ਖ਼ਬਰ ਕਿਥੋਂ ਲਈ ਗਈ ਹੈ

Latest article