-10.3 C
Toronto
Tuesday, January 31, 2023

ਜਾਤ ਦੇ ਆਧਾਰ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਬੱਜਰ ਗਲਤੀ: ਕੈਪਟਨ

Must read

ਖੇਤਰੀ ਪ੍ਰਤੀਨਿਧ

ਪਟਿਆਲਾ, 8 ਫਰਵਰੀ

ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਾਤ ਦੇ ਆਧਾਰ ’ਤੇ ਕਰਕੇ ਬੱਜਰ ਗਲਤੀ ਕੀਤੀ ਹੈ ਕਿਉਂਕਿ ਉਨ੍ਹਾਂ ਮੁਤਾਬਕ ਮੁੱਖ ਮੰਤਰੀ ਦੀ ਚੋਣ ਯੋਗਤਾ-ਅਯੋਗਤਾ ਦੇ ਮਾਪਦੰਡਾਂ ’ਤੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਨੀ ਕੋਲ ਮੁੱਖ ਮੰਤਰੀ ਦੀ ਯੋਗਤਾ ਨਹੀਂ ਹੈ ਤੇ ਲੋਕ ਉਸ ਨੂੰ ਹੁਣ ਸਿਰਫ਼ ਐਲਾਨਾਂ ਵਾਲ਼ਾ ਮੁੱਖ ਮੰਤਰੀ ਕਰਕੇ ਜਾਣਨ ਲੱਗੇ ਹਨ। ਉਹ ਅੱਜ ਤ੍ਰਿਪੜੀ ਪਟਿਆਲਾ ਦਿਹਾਤੀ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੰਜੀਵ ਬਿੱਟੂ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਹੋਰ ਕਿਹਾ ਕਿ ਨਵਜੋਤ ਸਿੱਧੂ, ਜਿਸ ਨੂੰ ਕਾਂਗਰਸ ਵੱਲੋਂ ਹੀ ਮੁੱਖ ਮੰਤਰੀ ਅਹੁਦੇ ਲਈ ਰੱਦ ਕਰ ਦਿੱਤਾ ਗਿਆ ਹੈ, ਵੱਲੋਂ ਜਲਦ ਹੀ ਇੱਕ ‘ਅਣਹੋਣੇ ਧਮਾਕੇ’ ਦੀ ਚਿਤਾਵਨੀ ਦਿੱਤੀ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਚੁੱਪ ਨਹੀਂ ਰਹਿ ਸਕਦਾ ਅਤੇ ਜ਼ਰੂਰ ਕੋਈ ਚਾਲ ਚੱਲੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਕੋਈ ਮੁਸ਼ਕਲ ਸੀ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਕੈਪਟਨ ਨੇ ਬਿੱਟੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਉਹ ਬਿੱਟੂ ਨੂੰ ਜਿਤਾ ਕੇ ਭੇਜਣਗੇ ਤਾਂ ਭਾਜਪਾ ਨਾਲ ਰਲ ਕੇ ਬਣਾਈ ਜਾਣ ਵਾਲੀ ਗੱਠਜੋੜ ਸਰਕਾਰ ’ਚ ਬਿੱਟੂ ਨੂੰ ਮੰਤਰੀ ਬਣਾਇਆ ਜਾਵੇਗਾ।

 

Latest article